Budhlada
ਸ਼ਹੀਦ ਕੈਪਟਨ ਕੁਲਭੂਸ਼ਨ ਕੁਮਾਰ ਗੌੜ

ਕੈਪਟਨ ਕੇ.ਕੇ ਗੌੜ ਦਾ ਜਨਮ ਸ਼੍ਰੀ ਰਾਮ ਪ੍ਰਕਾਸ਼ ਗੌੜ ਦੇ ਘਰ ਮਾਤਾ ਵੀਰ ਰਾਣੀ ਦੇ ਕੁਖੋਂ 10 ਦਸੰਬਰ 1947 ਨੂੰ ਪਿੰਡ ਬੁਢਲਾਡਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਜੀ ਕਿੱਤੇ ਵੱਜੋਂ ਅਧਿਆਪਕ ਸਨ। ਪ੍ਰਾਇਨਰੀ ਤੱਕ ਦੀ ਵਿਦਿਆ ਆਪ ਜੀ ਨੇ ਪਿੰਡ ਪੱਕਾ ਕਲ੍ਹਾਂ ਜਿਲ੍ਹਾ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋ ਹਾਸਲ ਕੀਤੀ।ਇੱਥੇ ਹੀ ਆਪ ਦੇ ਪਿਤਾ ਅਧਿਆਪਕ ਸਨ। ਆਪ ਨੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਬੁਢਲਾਡਾ ਤੋ ਹਾਸਲ ਕੀਤੀ ।ਆਪ ਨੂੰ ਇੱਕ ਚੰਗੇ ਲਿਖਾਰੀ ਦੇ ਤੌਰ ਤੇ ਆਲ ਇੰਡੀਆ ਰੇਡੀੳ, ਜਲੰਧਰ ਵੱਲੋਂ ਪਹਿਲਾ ਇਨਾਮ ਹਾਸਲ ਕੀਤਾ। ਫਿਰ ਆਪ ਨੇ ਉਚੇਰੀ ਸਿੱਖਿਆ ਲਈ ਮਹਿੰਦਰਾ ਕਾਲਜ ਪਟਿਆਲਾ ਵਿਖੇ ਦਾਖਲਾ ਲਇਆ। ਫਿਰ ਆਪ ਬੀ. ਐਸ. ਸ਼ੀ. ਦੀ ਫਾਈਨਲ ਦੀ ਪ੍ਰੀਖਿਆ ਵਿੱਚ ਛੱਡ ਕੇ ਭਾਰਤੀ ਫੋਜ ਵਿੱਚ ਸਿੱਧਾ ਸੈਕਿੰਡ ਲੈਫਟੀਨੈਂਟ 10/08/1968 ਨੂੰ ਭਰਤੀ ਹੋਏ।15/06/1969 ਨੂੰ ਆਪ ਜੀ ਨੂੰ ਕਮੀਸ਼ਨ ਮਿਲਿਆ ਤੇ 26/06/1969 ਨੂੰ ਗੌਰਖਾ ਰਾਈਫਲਜ਼ 5/1 ਬਟਾਲੀਆ ਜੁਆਇੰਨ ਕੀਤੀ ਫਿਰ ਆਪ ਨੇ 13/10/1969 ਤੋਂ 14/11/1969 ਤੱਕ ਕਮਾਂਡੋ ਦੀ ਟੇ੍ਰਨਿੰਗ ਹਾਸਲ ਕੀਤੀ।ਅਗਸਤ 1971 ਵਿੱਚ ਆਪ ਨੂੰ ਕੈਪਟਨ ਦਾ ਰੈਂਕ ਅਤੇ ਨਾਲ ਹੀ ਇੰਟੈਲੀਜੈਂਸ ਅਫਸਰ ਦਾ ਅਹੁਦਾ ਮਿਲਿਆ। ਹਿੰਦ ਪਾਕਿ ਦੇ ਵਿਚਕਾਰ ਲੜਾਈ ਤੋਂ ਪਹਿਲਾ ਤਨਾਅਪੂਰਨ ਮਹੌਲ ਵਿੱਚ ਆਪ ਦੇ ਪਿਤਾ ਨੇ ਆਪ ਨੂੰ ਚਿੱਠੀ ਵਿੱਚ ਲਿਖਿਆ ਕਿ ‘ਪੁੱਤਰ ਮੈਂ ਤੈਨੂੰ ਕੀ ਚੀਜ ਭੇਜਾਂ ਜਿਸ ਨਾਲ ਤੇਰਾ ਜੌਸਲਾ ਵੱਧ ਸਕੇ। ਆਪ ਨੇ ਜਵਾਬ ਵਿੱਚ ਲਿਖਿਆ ਕਿ ‘Dear Father my moral is already very high. Ididn’t need anything’ ਤੇ ਚਿੱਠੀ ਦੇ ਅੱਤ ਵਿੱਚ ਲਿਖਿਆ ਕਿ ‘ਚੱਕ ਦਿਆਂਗੇ ਤੇ ਗੱਢ ਦਿਆਂਗੇ’। ਆਪ ਦਸੰਬਰ 1971 ਨੂੰ ਹਿੰਦ-ਪਾਕਿ ਦੀ ਜੰਗ ਵੇਲੇ ਪੂਰਬੀ ਸਪਹੱਦਾਂ ਉੱਪਰ ਤਾਇਨਾਟ ਸਨ। ਆਪ ਜੀ ਨੇ ਦੁਸ਼ਮਨ ਦੀਆਂ ਚਾਰ ਚੌਂਕੀਆਂ ਜਿੱਤਨ ਤੋਂ ਮਗਰੋਂ ਆਪਣੇ ਕੌਰ ਕਮਾਂਡਰ ਨਾਲ ਹੱਥ ਮਿਲਾ ਕੇ ਅੱਗੇ ਪੰਜਵੀ ਚੌਂਕੀ ਵੱਲ ਵਧੇ ਤਾਂ ਦੁਸ਼ਮਣ ਨੇ ਭਾਰੀ ਬੰਬਾਰੀ ਕੀਤੀ ਜਿਸ ਨਾਲ ਇੱਕ ਬੰਬ ਦਾ ਟੁਕੜਾ ਆਪ ਦੀ ਛਾਤੀ ਵਿੱਚ ਲੱਗਿਆ ਅਤੇ ਆਪ 04/12/1971 ਨੂੰ ਭਾਰਤ ਮਾਂ ਦਾ ਮਹਾਨ ਸਪੂਤ ‘ਭਾਰਤ ਮਾਤਾ ਦੀ ਜੈਂ’ ਦੇ ਜੈਕਾਰੇ ਬੁਲਾਉਂਦਾ ਹੋਇਆ ਖੁਸ਼ੀ ਖੁਸ਼ੀ ਸ਼ਹੀਦੀ ਪਾ ਗਏ।ਆਪ ਜੀ ਨਾਮ ਤੇ ਬੁਢਲਾਡਾ ਵਿਖੇ ਬੱਸ ਸਟੈਂਡ ਤੋਂ ਆਈ.ਟੀ.ਆਈ ਤੱਕ ਰੋੜ, ਪਿੰਡ ਵਿੱਚ ਸ਼ਹੀਦ ਕੈਪਟਨ ਕੇ.ਕੇ. ਗੌੜ ਮੁੱਹਲਾ, ਕੈਪਟਨ ਕੇ.ਕੇ.ਗੌੜ ਸਰਕਾਰੀ ਸੀ. ਸੈ. ਕੰਨਿਆ ਸਕੂਲ ਅਤੇ ਇੱਕ ਯਾਦਗਾਰੀ ਚੋਂਕ ਬਣਿਆ ਹੋਇਆ ਹੈ।

Gallery