Budhlada City Top View
ਸੈਦੇਵਾਲਾ

ਪਿੰਡ ਸੈਦੇਵਾਲਾ ਦਾ ਇਤਿਹਾਸ

ਇਸ ਪਿੰਡ ਦੇ ਸਥਾਪਿਤ ਹੋਣ ਦੀ ਕੋਈ ਸੰਪੂਰਨ ਜਾਣਕਾਰੀ ਤਾ ਨਹੀਂ ਮਿਲਦੀ ਪਰ ਇਸ ਪਿੰਡ ਨੂੰ ਇਕ ਸੈਦੇ ਨਾਮ ਦੇ ਇਕ ਮੁਸਲਮਾਨ ਨੇ ਵਸਾਇਆ ਸੀ। ਇਸ ਪਿੰਡ ਦੇ ਵਿੱਚ ਮੁਸਲਮਾਨ ਅਤੇ ਅਗਰਵਾਲ ਜਾਤ ਦੇ ਹਿੰਦੂ ਰਹਿੰਦੇ ਸੀ। ਇਸ ਪਿੰਡ ਵਿੱਚ ਪਾਹਨ ਸਹਿਬ ਨਾਮ ਦਾ ਇਤਿਹਾਸਕ ਗੁਰੂਦਵਾਰਾ ਹੈ ਜਿਥੇ ਹਰ ਮਹੀਨੇ ਮੱਸਿਆ ਦਾ ਮੇਲਾ ਲਗਦਾ ਹੈ।

ਪਿੰਡ ਸੈਦੇਵਾਲਾ ਦਾ ਇਤਿਹਾਸ

ਗੁਰੂਦਵਾਰਾ ਸ੍ਰੀ ਪਾਹਨ ਸਹਿਬ ਬਾਬਾ ਸਚਨ ਸੱਚ ਜੀ ਯਾਦ ਨੂੰ ਸਮਰਪਿਤ ਹੈ। ਬਾਬਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੇਵਾਦਾਰ ਸਨ।I ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਸਾਦਗੀ ਪਸੰਦ ਕਰਦੇ ਸਨ।ਗਹਿਣੇ ,ਹਾਰ ਸਿੰਗਾਰ ਅਤੇ ਵਿਖਾਵੇ ਤੋਂ ਵਰਜਦੇ ਸਨ। ਉਸ ਸਮੇਂ ਏਕ ਰਾਣੀ ਆਪਣੇ ਹੰਕਾਰ ਚ ਹਾਰ ਸਿੰਗਾਰ ਕਰ ਕੇ ਗੁਰੂ ਜੀ ਸਾਹਮਣੇ ਆਈ। ਗੁਰੂ ਜੀ ਦੇਖ ਕੇ ਕਿਹਦੇ ਝੱਲੀ ਤੁਰੀ ਆਂਦੀ ਹੈ। ਇਹਨਾਂ ਕਿਹਦੇ ਉਹ ਪਗਾਲ ਹੀ ਗਈ। ਜੰਗਲ ਵਿਚ ਚਲੀ ਗਈ। ਵਸਤਰ ਫਾੜ ਲਏ । ਲੋਕਾਂ ਨੂੰ ਪਰੇਸ਼ਾਨ ਕਰਨ ਲੱਗੀ। ਬਾਬਾ ਸਚਣ ਸੱਚ ਜੀ ਗੁਰੂਘਰ ਦੇ ਲੰਗਰਾਂ ਲਈ ਲੱਕੜਾਂ ਲੈ ਕੇ ਆਇਆ ਕਰਦੇ ਸਨ। ਜਦ ਉਹ ਲੱਕੜਾਂ ਇਕੱਠਾ ਕਰਦੇ ਤਾਂ ਝੱਲੀ ਰਾਣੀ ਖਿਲਾਰ ਦਿੰਦੀ। ਇਹ ਸਬ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਦੱਸਿਆ। ਗੁਰੂ ਜੀ ਨੇ ਆਪਣੀ ਪਹਿਨ (ਜੁੱਤੀ) ਉਤਾਰ ਕੇ ਦਿੱਤੀ ਤੇ ਕਿਹਾ ਉਸਦੇ ਮਥੇਂ ਨੂੰ ਲਗਾ ਦੇਣਾ ਠੀਕ ਹੋ ਜਾਵੇਗੀ। ਓਸੇ ਤਰ੍ਹਾਂ ਹੋਇਆ। ਫਿਰ ਰਾਣੀ ਨੇ ਗੁਰੂ ਸਾਹਿਬ ਨੂੰ ਮਿਲਣ ਆਈ। ਗੁਰੂ ਜੀ ਦੂਰੋਂ ਦੇਖ ਕੇ ਕਿਹਦੇ ਕਿੰਨੀ ਸੋਹਣੀ ਜੋੜੀ ਤੁਰੀ ਆਂਦੀ ਹੈ। ਗੁਰੂ ਸਾਹਿਬ ਦੀ ਪਹਿਨ ਅੱਜ ਵੀ ਸੈਦੇਵਾਲਾ ਵਿਖੇ ਮੌਜੂਦ ਹੈ।
ਇਹ ਪਵਿੱਤਰ ਜੋੜਾ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਪਿੰਡ ਧੰਨੀ ਮੱਲਾ ਵਿੱਚ ਭਾਈ ਸੱਚਨ ਸੱਚ ਦੇ ਪਰਿਵਾਰ ਕੋਲ ਸੀ। ਪਾਕਿਸਤਾਨ ਦੀ ਵੰਡ ਸਮੇਂ ਇਹ ਪਰਿਵਾਰ ਪਿੰਡ ਸੈਦੇਵਾਲ ਆ ਕੇ ਵੱਸ ਗਿਆ ਜਿਨ੍ਹਾਂ ਨਾਲ ਪੈਰ ਦਾ ਜੋੜਾ ਵੀ ਆ ਗਿਆ। ਅਤੇ ਵਰਦਾਨ ਹੈ , ਜਿਸ ਵੀ ਪਾਗਾਲ,ਮਾਨਸਿਕ ਰੋਗੀ,ਹਲਕੇ ਕੁੱਤੇ ਦੇ ਕਾਟੇ,ਹਜੀਰੇ ਵਾਲੇ ਨੂੰ ਇਹ ਪਹਾਨ ਲਗਣ ਨਾਲ ਠੀਕ ਹੋ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਰੋਗੀ ਹੋਣ ਠੀਕ ਹੋ ਜਾਂਦੇ ਹਨ।ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ।ਸ਼ਾਇਦ ਕਿਸੇ ਨੂੰ ਫਾਇਦਾ ਹੋ ਜਾਵੇ।
ਵਿਸੇਸ਼ ਗੱਲ ਇਥੇ ਹਰ ਮੱਸਿਆ ਨੂੰ ਭਾਰੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਹਨ।ਸਾਲ ਵਿੱਚ ਇਕ ਮੇਲਾ ਵੇ ਭਰਦਾ ਹੈ।

Location
Gallery