Budhlada City Top View
ਗੁਰੂਦਵਾਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ, ਬੁਢਲਾਡਾ

ਏਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾ: ਨੌਵੀ ਪਿੰਡ ਬਰ੍ਰੇ ਤੋ ਚੱਲ ਕੇ ਆਏ। ਉਸ ਵਖਤ ਗੁਰੂ ਜੀ ਦੇ ਨਾਲ ਪੂਜਨੀਕ ਮਾਤਾ ਗੁਜਰੀ, ਮਾਮਾ ਕਿਰਪਾਲ ਚੰਦ ਜੀ, ਹੋਰ ਬਹੁਤ ਮੁੱਖੀ ਸੇਵਾਦਾਰ ਅਤੇ ਮੱਝੀਆਂ,ਗਾਵਾਂ,ਊਠ,ਘੋੜੇ ਗੱਡੇ ਸਨ। ਸਾਰੇ ਪਰਿਵਾਰ ਦੇ ਚਰਨ ਪਾਏ ਹਨ। ਏਥੇ ਇਹ ਦੌਰਾ ਗੁਰੂ ਜੀ ਨੇ ਅੰਨਦਪੁਰ ਸਾਹਿਬ ਤੋ ਚੱਲ ਕੇ ਸਾਰੇ ਮਾਲਵੇ ਵਿੱਚ ਹੁੰਦੇ ਹੋੋਏ ਪਟਨਾ ਸਾਹਿਬ ਤੋ ਆਸ਼ਾਮ ਤੱਕ ਗਏ। ਗੁਰੁ ਜੀ ਦੇ ਆਉਣ ਤੇ ਉਹਨਾਂ ਦੇ ਬਚਨਾਂ ਨਾਲ ਇਸ ਖੂਹ ਦਾ ਪਾਣੀ ਮਿੱਠਾ ਹੋਇਆ ਹੈ। ਇੱਥੇ ਹੀ ਭਾਈ ਕਿਆਂ ਵੱਲੋ ਛੋਟੀਆਂ ਇਟਾਂ ਦਾ ਸਰੋਵਰ ਬਣਿਆ ਹੋਇਆ ਸੀ। ਇਸ ਰਮਣੀਕ ਜਗ੍ਹਾਂ ਨੂੰ ਦੇਖ ਕੇ ਗੁਰੁ ਜੀ ਨੇ ਡੇਰਾ ਕੀਤਾ ਅਤੇ ਰਾਤ ਕੱਟੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਗਿਆਰਵੀਂ ਰਾਸ ਅੰਸੂ 41 ਪੰਨਾ 4128 ਤੇ ਲਿਖਦੇ ਹਨ:

ਤਹਿ ਤੇ ਕੂਚ ਕਰਿੳ ਪ੍ਰਸਾਥਨੇ ਗ੍ਰਾਮ ਬੁਲਾਡੇ ਉਰੇ ਸਥਾਨੇ।
ਉੱਤਰ ਸੋ ਮਿਸਾ ਵਿਤਾਵਤ ਭਏ, ਪੁਨ ਗੋਬਿੰਦ ਪੁਰੇ ਗੁਰ ਗਏ।
ਇਹ ਸਥਾਨ ਕਾਫੀ ਖੋਜ ਕਰਕੇ ਲੱਭਿਆਂ ਗਿਆ ਹੈ।

Location
Gallery