Budhlada City
ਬੁਢਲਾਡਾ ਸ਼ਹਿਰ ਦੀ ਜਾਣਕਾਰੀ

ਬੁਢਲਾਡਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇਕ ਸ਼ਹਿਰ ਅਤੇ ਨਗਰ ਕੌਂਸਲ ਹੈ। ਮਾਲਵੇ ਦਾ ਇਹ ਸ਼ਹਿਰ ਪੰਜਾਬ ਦੇ ਦੱਖਣ ਵਿਚ ਦਿੱਲੀ-ਫਿਰੋਜ਼ਪੁਰ ਰੇਲ ਮਾਰਗ ਉੱਤੇ ਸਥਿਤ ਹੈ। ਹਰਿਆਣਾ ਰਾਜ ਦੀ ਸੀਮਾ ਇਸ ਸ਼ਹਿਰ ਤੋਂ 25 ਕਿ.ਮੀ. ਦੀ ਦੂਰੀ ਤੇ ਹੈ। ਬੁਢਲਾਡਾ ਭਾਰਤ ਦੀ 'ਕਪਾਹ ਦੀ ਪੱਟੀ' ਵਿਚ ਸਥਿਤ ਹੈ ਅਤੇ ਏਸ਼ੀਆ ਦੀਆਂ ਕਪਾਹ ਦੀਆਂ ਵੱਡੀਆਂ ਮੰਡੀਆਂ ਵਿੱਚੋਂ ਇਕ ਹੈ। ਇਹ ਸ਼ਹਿਰ ਬਹੁਤ ਪੁਰਾਣੇ ਸ਼ਹਿਰਾਂ ਚ ਵੀ ਗਿਣਿਆ ਜਾਂਦਾ ਹੈ।

ਨਾਮਕਰਨ:

ਅੱਜ ਤੋਂ ਲਗਪਗ 700 ਸਾਲ ਪਹਿਲਾਂ ਇਸ ਸਥਾਨ ਤੇ ਜੰਗਲ ਹੋਇਆ ਕਰਦਾ ਸੀ। ਦੋ ਗੁੱਜਰ ਸਕੇ ਭਰਾਵਾਂ ਨੇ ਜਿਨ੍ਹਾਂ ਦੇ ਨਾਮ ਬੁੱਢਾ ਅਤੇ ਲਾਡਾ ਸੀ। ਇਹਨਾਂ ਭਰਾਵਾਂ ਨੇ ਰਲ ਕੇ ਇਸ ਪਿੰਡ ਨੂੰ ਵਸਾਇਆ ਸੀ, ਜਿਸ ਕਾਰਨ ਇਹਨਾ ਭਰਾਵਾਂ ਦੇ ਨਾਮ ’ਤੇ ਪਿੰਡ ਦਾ ਨਾਮ ਬੁਢਲਾਡਾ ਪੈ ਗਿਆ।

ਇਤਿਹਾਸਕ ਮਹੱਤਤਾ:

ਮੁਗ਼ਲਾਂ ਦੇ ਰਾਜ ਸਮੇਂ ਬੁਢਲਾਡਾ ਪਿੰਡ ਵਿੱਚ ਇਕ ਕਿਲ੍ਹਾ ਮੌਜੂਦ ਸੀ। ਲਗਪਗ ਤੇਰਵੀਂ ਸਦੀ ਦੇ ਨੇੜੇ 12 ਪਿੰਡ ਇਸ ਪਿੰਡ ਦੀ ਜਾਗੀਰ ਵਿਚ ਸ਼ਾਮਲ ਸਨ। ਪੰਜਾਬ ਉਪਰ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ ਜਿਸ ਕਾਰਨ ਇਸ ਪਿੰਡ ਨੂੰ 1850 ਦੇ ਕਰੀਬ ਜ਼ਿਲ੍ਹਾ ਕਰਨਾਲ ਵਿੱਚ ਸ਼ਾਮਲ ਕੀਤਾ ਗਿਆ। ਕਰਨਾਲ ਇਸ ਪਿੰਡ ਤੋਂਂ ਦੂਰ ਸੀ ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਸੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਨੂੰ ਹਿਸਾਰ ਤਹਿਸੀਲ ਵਿੱਚ ਸ਼ਾਮਲ ਕੀਤਾ ਗਿਆ। ਆਨੰਦਪੁਰ ਸਾਹਿਬ ਤੋਂ ਦਿੱਲੀ ਜਾਣ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ 1675 ਵਿਚ ਇਸ ਪਿੰਡ ਵਿੱਚੋਂ ਦੀ ਗੁਜ਼ਾਰੇ ਸਨ। ਓਹਨਾਂ ਦੀ ਯਾਦ ਨੂੰ ਸਮਰਪਿਤ ਇਕ ਗੁਰਦੁਆਰਾ ਬਣਾਇਆ ਗਿਆ ਹੈ। ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਸਰਗਰਮੀਆਂ ਦਾ ਗੜ੍ਹ ਸੀ। ਭਾਰਤ ਵਿਚ ਰੋਹਤਕ ਤੋਂ ਬਾਅਦ ਫ਼ੌਜੀ ਭਰਤੀਆਂ ਵਿਚ ਇਹ ਦੂਜਾ ਵੱਡਾ ਕੇਂਦਰ ਸੀ। ਇਹ ਚੜ੍ਹਦੇ ਪੰਜਾਬ ਦੀ ਇਕ ਵੱਡੀ ਮੰਡੀ ਸੀ ।

ਆਵਾਜਾਈ:

ਬੁਢਲਾਡਾ ਪੰਜਾਬ ਰਾਜ ਹਾਈਵੇਅ-10 ਅਤੇ ਪੰਜਾਬ ਰਾਜ ਹਾਈਵੇਅ-21 ਉੱਤੇ ਸਥਿਤ ਹੈ। ਇਸ ਸ਼ਹਿਰ ਦਾ ਰੇਲਵੇ ਸਟੇਸ਼ਨ 1895 ਵਿਚ ਸਥਾਪਤ ਹੋਇਆ ਸੀ ਅਤੇ ਇਹ ਇਸ ਸ਼ਹਿਰ ਨੂੰ ਮਾਨਸਾ, ਬਠਿੰਡਾ, ਫਿਰੋਜ਼ਪੁਰ, ਦਿੱਲੀ, ਮੁੰਬਈ,‌ ਕੋਲਕਾਤਾ ਨਾਲ ਜੋੜਦਾ ਹੈ। ਇਥੇ ਪੈਪਸੂ ਰੋਡਵੇਜ਼ ਦਾ ਡਿੱਪੂ ਵੀ ਮੌਜੂਦ ਹੈ।

ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪਿੰਡਾਂ ਦੀ ਜਾਣਕਾਰੀ ਪ੍ਰਾਪਤ ਕਰੋ
ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਐਮ. ਐਲ. ਏ. ਦੀ ਜਾਣਕਾਰੀ ਪ੍ਰਾਪਤ ਕਰੋ
ਸਹੂਲਤਾਂ
 • Bus Stop
 • Railway Station
 • Airport
 • Electricity Power Station
 • Fire Brigade Station
 • Hotel
 • Schools
 • Colleges
 • Sports Stadium
 • City Library
 • City Community Center
 • City Park
 • Health Centre/Hospital
 • Ambulance
 • Police Station
Location
Gallery